Free Ayurvedic and Homeopathic Medical Check-up Camp Held at Bela College
A free Ayurvedic and Homeopathic Medical Check-up and Medicine Distribution Camp was organized at Amar Shaheed Baba Ajit Singh Jujhar Singh Memorial College of Pharmacy, Bela, in association with Rotary Club Ropar Central and the Directorate of Ayurveda, AYUSH Department, Punjab. The camp aimed to provide free medical consultation and medicines to residents of Bela and nearby areas, while also creating awareness among the public about the benefits and importance of the Ayurvedic and Homeopathic systems of medicine. The camp was inaugurated by College Secretary S. Jagwinder Singh, Principal Prof. (Dr.) Satwant Kaur Shahi, and President, Rotary Club Ropar Central, Dr. Shailesh Sharma. Around 750 patients benefited from the camp and received free medical consultation and medicines for various acute and chronic ailments, including diabetes, female disorders, skin diseases, ENT problems, eye disorders, asthma and other health conditions. District Ayurvedic and Unani Officer Dr. Kusum Gupta and District Homeopathic Officer Dr. Rajiv Jindal led the medical teams. Ayurvedic Medical Officers Dr. Virendra Mohan Puhal and Dr. Chandan Sharma, Homeopathic Medical Officers Dr. Manpreet Kaur and Dr. Bhupinder Singh, along with Ayurvedic Pharmacists Shri Onkareshwar and Swarnapreet Kaur, and Homeopathic Pharmacists Arvinder Kaur and Parvinder Singh, provided valuable services. Faculty members Ms. Amandeep Kaur and Ms. Amanpreet Kaur coordinated and successfully organized the camp.
ਬੇਲਾ ਕਾਲਜ ਵਿਖੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਜਾਂਚ ਤੇ ਦਵਾਈ ਵੰਡ ਕੈਂਪ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਵਿਖੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਹਿਯੋਗ ਨਾਲ ਅਤੇ ਡਾਇਰੈਕਟੋਰੇਟ ਆਯੁਰਵੇਦ, ਆਯੂਸ਼ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਜਾਂਚ ਅਤੇ ਦਵਾਈ ਵੰਡ ਕੈਂਪ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਬੇਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਮੁਫ਼ਤ ਡਾਕਟਰੀ ਸਲਾਹ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਆਯੁਰਵੇਦ ਅਤੇ ਹੋਮਿਓਪੈਥੀ ਇਲਾਜ ਪ੍ਰਣਾਲੀਆਂ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਕੈਂਪ ਦਾ ਉਦਘਾਟਨ ਕਾਲਜ ਦੇ ਸਕੱਤਰ ਸ. ਜਗਵਿੰਦਰ ਸਿੰਘ, ਪ੍ਰਿੰਸੀਪਲ ਪ੍ਰੋ. (ਡਾ.) ਸਤਵੰਤ ਕੌਰ ਸ਼ਾਹੀ ਅਤੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਡਾ. ਸ਼ੈਲੇਸ਼ ਸ਼ਰਮਾ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਲਗਭਗ 750 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗੰਭੀਰ ਅਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਬਿਮਾਰੀਆਂ ਲਈ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਨ੍ਹਾਂ ਵਿੱਚ ਸ਼ੂਗਰ, ਔਰਤਾਂ ਨਾਲ ਸਬੰਧਤ ਬਿਮਾਰੀਆਂ, ਚਮੜੀ ਰੋਗ, ਕੰਨ-ਨੱਕ-ਗਲੇ ਦੀਆਂ ਸਮੱਸਿਆਵਾਂ, ਅੱਖਾਂ ਦੇ ਰੋਗ, ਦਮਾ ਆਦਿ ਸ਼ਾਮਲ ਸਨ। ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਕੁਸੁਮ ਗੁਪਤਾ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਜਿੰਦਲ ਦੀ ਅਗਵਾਈ ਹੇਠ ਮੈਡੀਕਲ ਟੀਮ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਵੀਰਿੰਦਰ ਮੋਹਨ ਪੁਹਾਲ ਅਤੇ ਡਾ. ਚੰਦਨ ਸ਼ਰਮਾ, ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਅਤੇ ਡਾ. ਭੁਪਿੰਦਰ ਸਿੰਘ ਨੇ ਮਰੀਜ਼ਾਂ ਦੀ ਜਾਂਚ ਕੀਤੀ। ਆਯੁਰਵੈਦਿਕ ਫਾਰਮਾਸਿਸਟ ਸ੍ਰੀ ਓਂਕਾਰੇਸ਼ਵਰ ਅਤੇ ਸਵਰਨਪ੍ਰੀਤ ਕੌਰ ਅਤੇ ਹੋਮਿਓਪੈਥਿਕ ਫਾਰਮਾਸਿਸਟ ਅਰਵਿੰਦਰ ਕੌਰ ਅਤੇ ਪਰਵਿੰਦਰ ਸਿੰਘ ਨੇ ਦਵਾਈਆਂ ਦੀ ਵੰਡ ਵਿੱਚ ਸਹਿਯੋਗ ਦਿੱਤਾ। ਕਾਲਜ ਦੀਆਂ ਫੈਕਲਟੀ ਮੈਂਬਰਾਂ ਮਿਸ ਅਮਨਦੀਪ ਕੌਰ ਅਤੇ ਮਿਸ ਅਮਨਪ੍ਰੀਤ ਕੌਰ ਨੇ ਕੈਂਪ ਦੇ ਸਫ਼ਲ ਆਯੋਜਨ ਅਤੇ ਪ੍ਰਬੰਧ ਵਿੱਚ ਅਹਿਮ ਭੂਮਿਕਾ ਨਿਭਾਈ।
बेला कॉलेज में निःशुल्क आयुर्वेदिक एवं होम्योपैथिक चिकित्सा जांच एवं दवा वितरण शिविर
अमर शहीद बाबा अजीत सिंह जुझार सिंह मेमोरियल कॉलेज ऑफ फार्मेसी, बेला में रोटरी क्लब रोपड़ सेंट्रल के सहयोग से तथा निदेशालय आयुर्वेद, आयुष विभाग, पंजाब के तत्वावधान में निःशुल्क आयुर्वेदिक एवं होम्योपैथिक चिकित्सा जांच एवं दवा वितरण शिविर का आयोजन किया गया। शिविर का उद्देश्य बेला एवं आसपास के क्षेत्रों के लोगों को निःशुल्क चिकित्सा परामर्श एवं दवाइयां उपलब्ध करवाने के साथ-साथ आयुर्वेद एवं होम्योपैथी चिकित्सा पद्धतियों के प्रति आम जनता में जागरूकता पैदा करना था। शिविर का उद्घाटन कॉलेज के सचिव एस. जगविंदर सिंह, प्रिंसिपल प्रो. (डॉ.) सतवंत कौर शाही तथा रोटरी क्लब रोपड़ सेंट्रल के अध्यक्ष डॉ. शैलेश शर्मा ने किया। शिविर के दौरान लगभग 750 मरीजों की जांच की गई तथा उन्हें विभिन्न तीव्र एवं दीर्घकालिक रोगों के लिए निःशुल्क परामर्श एवं दवाइयां प्रदान की गईं। इनमें मधुमेह, महिलाओं से संबंधित रोग, त्वचा रोग, कान-नाक-गला संबंधी समस्याएं, नेत्र रोग, अस्थमा सहित अन्य स्वास्थ्य समस्याएं शामिल थीं। जिला आयुर्वेदिक एवं यूनानी अधिकारी डॉ. कुसुम गुप्ता तथा जिला होम्योपैथिक अधिकारी डॉ. राजीव जिंदल के नेतृत्व में चिकित्सा टीम ने अपनी सेवाएं प्रदान कीं। आयुर्वेदिक चिकित्सा अधिकारियों डॉ. वीरेंद्र मोहन पुहाल एवं डॉ. चंदन शर्मा तथा होम्योपैथिक चिकित्सा अधिकारियों डॉ. मनप्रीत कौर एवं डॉ. भूपिंदर सिंह ने मरीजों की जांच की। आयुर्वेदिक फार्मासिस्ट श्री ओंकारेश्वर एवं स्वर्णप्रीत कौर तथा होम्योपैथिक फार्मासिस्ट अरविंदर कौर एवं परविंदर सिंह ने दवा वितरण में सहयोग दिया। कॉलेज की फैकल्टी सदस्य अमनदीप कौर एवं अमनप्रीत कौर ने शिविर के सफल आयोजन एवं समन्वय में महत्वपूर्ण भूमिका निभाई।
