COLLEGE OF PHARMACY STARTS WEEKLONG ORIENTATION PROGRAMME FOR NEW STUDENTS (Additional Update)
COLLEGE OF PHARMACY STARTS WEEKLONG ORIENTATION PROGRAMME FOR NEW STUDENTS
Teej festival celebrated with traditional fervor at Kidzee School, Bela
Rotary Club Ropar Central President Honored with Excellent Club President Award
Total Number of News : 326
The coronation ceremony of Ruminder Singh, the new president of Rotary Club Ropar Central, was held.

ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਰੁਮਿੰਦਰ ਸਿੰਘ ਦੀ ਤਾਜਪੋਸ਼ੀ ਸਮਾਗਮ ਹੋਇਆ।
ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵ ਨਿਯੁਕਤ ਪ੍ਰਧਾਨ ਰੁਮਿੰਦਰ ਸਿੰਘ ਦੇ ਤਾਜਪੋਸ਼ੀ ਦਾ ਸਮਾਗਮ ਬੀਤੇ ਦਿਨੀ ਰੂਪਨਗਰ ਵਿੱਖੇ ਹੋਇਆ। ਇਸ ਮੌਕੇ ਇਸ ਸਮਾਗਮ ਦੀ ਪ੍ਰਧਾਨਗੀ ਰੋਟੇਰੀਅਨ ਨਰਿੰਦਰ ਪਾਲ ਸਿੰਘ ਭੋਲਾ ਨੇ ਕੀਤੀ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ ਨੇ ਜਿਥੇ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਅਤੇ ਪ੍ਰੋਜੈਕਟਾਂ ਦੇ ਬਾਰੇ ਵਿਸਥਾਰਪੂਰਵਕ ਦੱਸਿਆ ਉਥੇ ਹੀ ਉਹਨਾਂ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰੁਮਿੰਦਰ ਸਿੰਘ ਅਤੇ ਨਵ ਨਿਯੁਕਤ ਸਕੱਤਰ ਗੁਰਿੰਦਰਜੀਤ ਸਿੰਘ ਮਾਨ ਨੂੰ ਵੀ ਵਧਾਈਆਂ ਦਿੱਤੀਆ ਤੇ ਭਰੋਸਾ ਦਿਵਾਇਆ ਕਿ ਉਹ ਭਵਿੱਖ ਚ ਵੀ ਹਰ ਸਮੇਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ । ਇਸਦੇ ਨਾਲ ਹੀ ਸਮਾਗਮ ਦੇ ਮੁੱਖ ਮਹਿਮਾਨ ਨਰਿੰਦਰ ਪਾਲ ਸਿੰਘ ਭੋਲਾ ਨੇ ਰੋਟਰੀ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕਿ ਕਿਵੇਂ ਰੋਟਰੀ ਸਾਰੇ ਸੰਸਾਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਤੇ ਵੱਡੇ ਵੱਡੇ ਪ੍ਰੋਜੈਕਟ ਰੋਟਰੀ ਵੱਲੋਂ ਆਰੰਭ ਕਰ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਨਰਿੰਦਰ ਪਾਲ ਸਿੰਘ ਭੋਲਾ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਸਮੇਤ ਸਮੂਹ ਰੋਟੇਰੀਅਨਾਂ ਨੂੰ ਵਧਾਈਆਂ ਦਿੱਤੀਆ ਕਿ ਕਿਵੇਂ ਥੋੜੇ ਸਮੇਂ ਦੇ ਅੰਦਰ ਉਹਨਾਂ ਰੋਟੇਰੀ ਕਲੱਬ ਰੋਪੜ ਸੈਂਟਰਲ ਵੱਲੋਂ ਵੱਡੇ ਪ੍ਰੋਜੈਕਟਾਂ ਦੇ ਨਾਲ ਨਾਲ ਹੀ ਖੂਨਦਾਨ ਕੈਂਪ, ਸਕੂਲੀ ਬੱਚਿਆਂ ਦੀ ਸਹਾਇਤਾ, ਵਾਤਾਵਰਣ ਦੀ ਸਾਂਭ-ਸੰਭਾਲ ਲਈ ਦਰੱਖਤ ( ਮਿੰਨੀ ਜੰਗਲ) ਲਗਾਉਣ ਦੇ ਨਾਲ-ਨਾਲ ਹੋਰ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜੋ ਕਿ ਅਤਿ ਸ਼ਲਾਘਾਯੋਗ ਹਨ। ਇਸਦੇ ਨਾਲ ਹੀ ਉਹਨਾਂ ਰੋਟਰੀ ਕਲੱਬ ਰੋਪੜ ਸੈਂਟਰਲ ਕੁਝ ਨਵੇਂ ਪ੍ਰੋਜੈਕਟ ਵੀ ਦਿੱਤੇ ਤੇ ਉਹਨਾ ਦੱਸਿਆ ਕਿ ਪ੍ਰੋਜੈਕਟ ਬਹੁਤ ਹੀ ਲਾਹੇਵੰਦ ਹਨ। ਇਸਦੇ ਨਾਲ ਹੀ ਉਹਨਾਂ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਰੁਮਿੰਦਰ ਸਿੰਘ ਨੂੰ ਵਧਾਈਆਂ ਦਿੰਦੇ ਹੋਏ ਉਹਨਾ ਨੂੰ ਸਾਰੀ ਟੀਮ ਨੂੰ ਨਾਲ ਲੈ ਕੇ ਵਧੀਆ ਢੰਗ ਨਾਲ ਸੇਵਾਵਾਂ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰੁਮਿੰਦਰ ਸਿੰਘ ਨੇ ਆਏ ਹੋਏ ਸਾਰੇ ਹੀ ਸੱਜਣਾ ਦਾ ਆਪਣੇ ਵੱਲੋਂ ਸਵਾਗਤ ਕਰਦੇ ਹੋਏ ਧੰਨਵਾਦ ਵੀ ਕੀਤਾ ਕਿ ਉਹ ਉਹਨਾਂ ਦੇ ਨਿਘੇ ਸੱਦੇ ਤੇ ਇਥੇ ਪਹੁੰਚੇ ਹਨ। ਇਸਦੇ ਨਾਲ ਹੀ ਉਹਨਾਂ ਸਾਬਕਾ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ ਕੁਲਤਾਰ ਸਿੰਘ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਸਮੇਂ ਦੌਰਾਨ ਬਹੁਤ ਵਧੀਆ ਕਾਰਜ ਕੀਤੇ ਜੋ ਕਿ ਅਤਿ ਹੀ ਸ਼ਲਾਘਾਯੋਗ ਹਨ, ਇਸਦੇ ਨਾਲ ਹੀ ਉਹਨਾ ਆਏ ਹੋਏ ਸੱਜਣਾ ਨੂੰ ਆਪਣੇ ਪ੍ਰੋਜੈਕਟਾਂ ਦੇ ਬਾਰੇ ਜਾਗਰੂਕ ਕੀਤਾ ਦੱਸਿਆ ਕਿ ਉਹ ਕਿਵੇ ਕਿਸ ਢੰਗ ਦੇ ਨਾਲ ਅੱਗੇ ਸੇਵਾਵਾਂ ਦੇਣਗੇ। ਇਸਦੇ ਨਾਲ ਹੀ ਉਹਨਾ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਰੇ ਰੋਟੇਰੀਅਨਾਂ ਦਾ ਵੀ ਧੰਨਵਾਦ ਕੀਤਾ ਜੋ ਹਰ ਸਮੇਂ ਸੇਵਾਵਾਂ ਲਈ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰੁਮਿੰਦਰ ਸਿੰਘ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਚ ਜੁੜੇ ਪੰਜ ਨਵੇਂ ਮੈਬਰਾਂ ਨੂੰ ਵੀ ਜੀ ਆਇਆ ਨੂੰ ਆਖਿਆ ਤੇ ਉਹਨਾ ਨੂੰ ਵੀ ਜਾਗਰੂਕ ਕੀਤਾ।
ਇਸ ਸਮਾਗਮ ਦੇ ਮੰਚ ਦਾ ਸੰਚਾਲਨ ਡਾਕਟਰ ਸਾਈਲੇਸ਼ ਸ਼ਰਮਾਂ ਨੇ ਬਹੁਤ ਹੀ ਵੱਖਰੇ ਢੰਗ ਦੇ ਨਾਲ ਨਿਭਾਇਆ।
ਇਸ ਮੌਕੇ ਨਰਿੰਦਰ ਪਾਲ ਸਿੰਘ ਭੋਲਾ ਅਤੇ ਜਰਨੈਲ ਸਿੰਘ ਮੁੱਖ ਮਹਿਮਾਨ ,ਸਾਬਕਾ ਜਿਲਾ ਗਵਰਨਰ ਡਾਕਟਰ ਆਰ ਐਸ ਪਰਮਾਰ , ਸਾਬਕਾ ਜਿਲਾ ਗਵਰਨਰ ਚੇਤਨ ਅਗਰਵਾਲ, ਅਸਿਸਟੈਂਟ ਗਰਵਨਰ ਗੁਰਪ੍ਰੀਤ ਸਿੰਘ , ਰੋਟੇਰੀਅਨ ਹਸਸਿਮਰ ਸਿੰਘ ਸਿੱਟਾ ਕਲੱਬ ਕੌਂਸਲਰ, ਸਕੱਤਰ ਗੁਰਿੰਦਰਜੀਤ ਸਿੰਘ ਮਾਨ, ਕੁਲਤਾਰ ਸਿੰਘ ਸਾਬਕਾ ਪ੍ਰਧਾਨ, ਅਜਮੇਰ ਸਿੰਘ ਸਾਬਕਾ ਪ੍ਰਧਾਨ, ਅਸਿਸਟੈਂਟ ਟ੍ਰੇਨਰ ਨਰਿੰਦਰ ਭੋਲਾ, ਡਾਕਟਰ ਸਾਈਲੇਸ਼ ਸ਼ਰਮਾਂ, ਪ੍ਧਾਨ ਜਿਲਾ ਬਾਰ ਐਸੋਸੀਏਸ਼ਨ ਹਰਪ੍ਰੀਤ ਸਿੰਘ ਕੰਗ, ਸਾਨਵੀ ਸੂਦ, ਦੀਪਕ ਸੂਦ, ਕਵਲਜੀਤ ਸਿੰਘ ਲਾਈਵ ਲਾਈਨ ਸੋਸਾਇਟੀ, ਪ੍ਰਧਾਨ ਸੈਣੀ ਭਵਨ ਡਾਕਟਰ ਅਜਮੇਰ ਸਿੰਘ ਸੈਣੀ, ਪ੍ਰਧਾਨ ਆਪਣਾ ਘਰ ਰਜਿੰਦਰ ਸੈਣੀ, ਨੈਨਾ ਜਯੋਤੀ ਜੀਵਨ ਕਲੱਬ ਤੇ ਸਮੂਹ ਮੈਂਬਰ, ਸੁਖਦੀਪ ਸਿੰਘ ਸਿੱਧੂ, ਰੂਪਨਗਰ ਪੈਡਲਰ ਐਡ ਰਨਰ ਐਸੋਸੀਏਸ਼ਨ , ਰੋਟਰੀ ਕਲੱਬ ਰੋਪੜ ਸੈਂਟਰਲ ਦੇ, ਸਾਬਕਾ ਸਕੱਤਰ ਰੋਹਿਤ ਸੈਣੀ,ਸਰਬਜੀਤ ਸਿੰਘ, ਕੈਸ਼ੀਅਰ ਰਾਜੂ ਵਰਮਾ, ਅਮਨਦੀਪ ਕਾਬੜਵਾਲ, ਸਰਬਜੀਤ ਸਿੰਘ ਹੁੰਦਲ, ਕੁਲਜੀਤ ਸਿੰਘ ਸੈਣੀ, ਸਿਵ ਕੁਮਾਰ ਸੈਣੀ, ਡਾਕਟਰ ਪਰਮਵੀਰ ਸਿੰਘ, ਰੁਪਿੰਦਰ ਸਿੰਘ, ਗਗਨਦੀਪ ਸਿੰਘ, ਐਡਵੋਕੇਟ ਕਮਲ ਸੈਣੀ, ਜਿਲਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰੋਜੈਕਟ ਕੋਆਰਡੀਨੇਟਰ ਮਨਜਿੰਦਰ ਸਿੰਘ ਮਨੀ ਲਾਡਲ, ਸਮੇਤ ਹਾਜ਼ਰ ਸਨ।
रोटरी क्लब रोपड़ सेंट्रल के नए अध्यक्ष रूमिन्दर सिंह का अध्यक्षता समारोह आयोजित किया गया।
रोटरी क्लब रोपड़ सेंट्रल के नवनियुक्त अध्यक्ष रूमिन्दर सिंह का अध्यक्षता समारोह कल रूपनगर में आयोजित किया गया। इस अवसर पर समारोह की अध्यक्षता रोटेरियन नरिंदर पाल सिंह भोला ने की। इस अवसर पर रोटरी क्लब रोपड़ सेंट्रल के पूर्व अध्यक्ष रोटेरियन एडवोकेट कुलतार सिंह ने न केवल अपने कार्यकाल के दौरान किए गए कार्यों और परियोजनाओं के बारे में विस्तार से बताया, बल्कि नवनियुक्त अध्यक्ष रूमिन्दर सिंह और नवनियुक्त सचिव गुरिंदरजीत सिंह मान को इस अवसर पर बधाई भी दी और आश्वासन दिया कि वे भविष्य में भी उनके साथ कंधे से कंधा मिलाकर खड़े रहेंगे। इसके साथ ही, समारोह के मुख्य अतिथि नरिंदर पाल सिंह भोला ने रोटरी के बारे में विस्तार से जानकारी दी कि कैसे रोटरी दुनिया भर में अपनी सेवाएं दे रही है और रोटरी द्वारा बड़ी-बड़ी परियोजनाएँ शुरू की जा रही हैं। इसके साथ ही नरिंदर पाल सिंह भोला ने रोटरी क्लब रोपड़ सेंट्रल के पूर्व अध्यक्ष एडवोकेट कुलतार सिंह समेत सभी रोटेरियन्स को बधाई दी कि कैसे रोटरी क्लब रोपड़ सेंट्रल ने कम समय में ही रक्तदान कैंप, स्कूली बच्चों की मदद, पर्यावरण संरक्षण के लिए पेड़ (मिनी फॉरेस्ट) लगाने जैसे बड़े प्रोजेक्टों के साथ-साथ कई अन्य समाज कल्याण के काम किए हैं, जो बेहद सराहनीय हैं। इसके साथ ही उन्होंने रोटरी क्लब रोपड़ सेंट्रल को कुछ नए प्रोजेक्ट भी दिए और बताया कि ये प्रोजेक्ट बेहद फायदेमंद हैं। इसके साथ ही उन्होंने रोटरी क्लब रोपड़ सेंट्रल के नए अध्यक्ष रूमिंदर सिंह को बधाई दी और उन्हें पूरी टीम के साथ अच्छे तरीके से सेवा करने के लिए प्रेरित किया। इस अवसर पर, नवनियुक्त अध्यक्ष रूमिंदर सिंह ने सभी सज्जनों का स्वागत किया और उनके निमंत्रण पर यहां आने के लिए उनका धन्यवाद किया। इसके साथ ही उन्होंने रोटरी क्लब रोपड़ सेंट्रल के पूर्व अध्यक्ष कुलतार सिंह का भी धन्यवाद किया और कहा कि उन्होंने अपने कार्यकाल में बहुत अच्छे काम किए जो बेहद सराहनीय हैं। इसके साथ ही उन्होंने मेहमानों को अपने प्रोजेक्टों से अवगत कराया और बताया कि वे भविष्य में किस तरह सेवाएं देंगे। इसके साथ ही, उन्होंने रोटरी क्लब रोपड़ सेंट्रल के सभी रोटेरियन्स का भी धन्यवाद किया जो हमेशा सेवाओं के लिए कंधे से कंधा मिलाकर खड़े रहते हैं। इस अवसर पर, नवनियुक्त अध्यक्ष रुमिंदर सिंह ने रोटरी क्लब रोपड़ सेंट्रल में शामिल हुए पाँच नए सदस्यों का भी स्वागत किया और उन्हें जागरूक किया। डॉ. शैलेश शर्मा ने इस कार्यक्रम का मंच संचालन बेहद अलग अंदाज़ में किया।
इस अवसर पर नरिंदर पाल सिंह भोला और जरनैल सिंह मुख्य अतिथि थे, पूर्व जिला गवर्नर डॉ. आरएस परमार, पूर्व जिला गवर्नर चेतन अग्रवाल, सहायक गवर्नर गुरप्रीत सिंह, रोटेरियन हसीमर सिंह सिट्टा क्लब पार्षद, सचिव गुरिंदरजीत सिंह मान, कुलतार सिंह पूर्व अध्यक्ष, अजमेर सिंह पूर्व अध्यक्ष, सहायक प्रशिक्षक नरिंदर भोला, डॉ. शैलेश शर्मा, अध्यक्ष जिला बार एसोसिएशन हरप्रीत सिंह कंग, सानवी सूद, दीपक सूद, कवलजीत सिंह लाइव लाइन सोसायटी, अध्यक्ष सैनी भवन डॉ. अजमेर सिंह सैनी, अपना घर के अध्यक्ष राजिंदर सैनी, नैना ज्योति जीवन क्लब और सभी सदस्य, सुखदीप सिंह सिद्धू, रूपनगर पैडलर एंड रनर एसोसिएशन, रोटरी क्लब रोपड़ सेंट्रल, पूर्व सचिव रोहित सैनी, सरबजीत सिंह, कैशियर राजू वर्मा, अमनदीप कबरडवाल, सरबजीत सिंह हुंदल, कुलजीत सिंह सैनी, शिव कुमार सैनी, डॉ. परमवीर सिंह, रूपिंदर सिंह, गगनदीप सिंह, एडवोकेट कमल सैनी, जिला यूथ क्लब समन्वय समिति के परियोजना समन्वयक मनजिंदर सिंह मनी लाडल शामिल थे। अन्य लोग भी उपस्थित थे।