District Governor Ravi Prakash Pays Official Visit to Rotary Club Ropar Central
04/Jun/2026
COP Bela
Total Number of News : 376
Go Back
ਕਿਡਜ਼ੀ ਸਕੂਲ ਬੇਲਾ ਵਿੱਚ ਮਦਰਜ਼ ਡੇ ਸਮਾਰੋਹ
ਕਿਡਜ਼ੀ ਸਕੂਲ ਬੇਲਾ ਵਿੱਚ ਮਦਰਜ਼ ਡੇ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਸਮਾਰੋਹ ਦਾ ਮਕਸਦ ਮਾਵਾਂ ਦੇ ਪਿਆਰ, ਤਿਆਗ ਅਤੇ ਸਮਰਪਣ ਨੂੰ ਸਨਮਾਨ ਦੇਣਾ ਸੀ। ਕਾਰਜਕ੍ਰਮ ਦੌਰਾਨ ਮਾਵਾਂ ਅਤੇ ਬੱਚਿਆਂ ਲਈ ਕਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਰੈਂਪ ਵਾਕ ਅਤੇ ਟੰਗ ਟਵਿਸਟਰ ਗੇਮ ਮੁੱਖ ਆਕਰਸ਼ਣ ਰਹੇ। ਮਾਵਾਂ ਨੇ ਬੱਚਿਆਂ ਨਾਲ ਮਿਲ ਕੇ ਖੇਡਾਂ ਦਾ ਪੂਰਾ ਆਨੰਦ ਲਿਆ। ਬੱਚਿਆਂ ਨੇ ਆਪਣੀਆਂ ਮਾਵਾਂ ਨੂੰ ਕ੍ਰਾਊਨ ਅਤੇ ਬੈਜ ਭੇਟ ਕਰਕੇ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟਾਇਆ। ਨੰਨੇ ਮੁੰਨੇ ਬੱਚਿਆਂ ਨੇ ਆਪਣੀਆਂ ਮਾਵਾਂ ਲਈ ਸੁੰਦਰ ਡਾਂਸ ਪ੍ਰਸਤੁਤੀਆਂ ਦਿੱਤੀਆਂ। ਮਾਪਿਆਂ ਨੇ ਵੀ ਬੱਚਿਆਂ ਲਈ ਡਾਂਸ, ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ। ਡਾ. ਸ਼ੈਲੇਸ਼ ਸ਼ਰਮਾ ਜੀ ਨੇ ਸਾਰੀਆਂ ਮਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਦੀ ਜ਼ਿੰਦਗੀ ਵਿੱਚ ਮਾਵਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ। ਪ੍ਰਿੰਸੀਪਲ ਨੀਤੂ ਸ਼ਰਮਾ ਜੀ ਨੇ ਮਾਵਾਂ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਆਪਣੇ ਬੱਚਿਆਂ ਲਈ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਸਮਾਰੋਹ ਵਿੱਚ ਸ਼ਾਮਲ ਹੋਏ। ਅਧਿਆਪਿਕਾਵਾਂ ਨੇ ਪੂਰੇ ਉਤਸ਼ਾਹ ਅਤੇ ਟੀਮ ਵਰਕ ਨਾਲ ਸਮਾਰੋਹ ਨੂੰ ਸਫਲ ਬਣਾਇਆ। ਮਾਪਿਆਂ ਨੂੰ ਤੋਹਫ਼ੇ ਵੀ ਦਿੱਤੇ ਗਏ। ਸਭ ਨੇ ਸਮਾਰੋਹ ਦਾ ਭਰਪੂਰ ਆਨੰਦ ਮਾਣਿਆ ਅਤੇ ਇਹ ਪ੍ਰੋਗਰਾਮ ਖੁਸ਼ੀਆਂ ਅਤੇ ਸੁਹਣੀਆਂ ਯਾਦਾਂ ਨਾਲ ਸਮਾਪਤ ਹੋਇਆ।
किड्ज़ी स्कूल बेला में मदर्स डे का उत्सव
किड्ज़ी स्कूल बेला में मदर्स डे बड़े उत्साह और खुशी के साथ मनाया गया। इस कार्यक्रम का उद्देश्य माताओं के प्रेम, त्याग और समर्पण को सम्मान देना था। कार्यक्रम में माताओं और बच्चों के लिए कई मनोरंजक खेल आयोजित किए गए, जिनमें रैम्प वॉक और टंग ट्विस्टर गेम विशेष आकर्षण रहे। सभी माताओं ने बच्चों के साथ मिलकर खेलों का आनंद लिया। बच्चों ने अपनी माताओं को क्राउन और बैज भेंट कर उन्हें सम्मानित किया। नन्हे बच्चों ने अपनी माताओं के लिए सुंदर डांस प्रस्तुतियां दीं। अभिभावकों ने भी बच्चों के लिए डांस, गीत और कविताएं प्रस्तुत कर कार्यक्रम को यादगार बना दिया। डॉ. शैलेश शर्मा ने सभी माताओं को शुभकामनाएं दीं और बच्चों के जीवन में माताओं की भूमिका की सराहना की। प्रिंसिपल नीतू शर्मा ने माताओं के महत्व पर प्रकाश डालते हुए सभी अभिभावकों का धन्यवाद किया कि उन्होंने अपने बच्चों के लिए अपना कीमती समय निकाला और कार्यक्रम में शामिल हुए। स्कूल की शिक्षिकाओं ने पूरे उत्साह और टीमवर्क के साथ कार्यक्रम को सफल बनाया। अभिभावकों को उपहार भी भेंट किए गए। सभी ने कार्यक्रम का भरपूर आनंद लिया और यह समारोह खुशियों व सुंदर यादों के साथ सम्पन्न हुआ।
Kidzee School Celebrated Mother's Day